ਜੇਕਰ ਦਿੱਲੀ ਕੈਪਿਟਲਸ ਅਤੇ ਰਾਜਸਥਾਨ ਰਾਇਲਜ਼ ਦੇ ਖਿਲਾਫ ਹੋਏ ਕਰੀਬੀ ਮੁਕਾਬਲਿਆਂ ਵਿਚ ਜਿੱਤ ਜਾਂਦੀ ਤਾਂ ਇਹ ਪੰਜਾਬ ਲਈ ਇਕ ਡ੍ਰੀਮ ਸ਼ੁਰੂਆਤ ਹੋ ਸਕਦੀ ਸੀ. ਪਰ ਅਜੇ ਇਹ ਸੀਜ਼ਨ ਦੀ ਸ਼ੁਰੂਆਤ ਹੋਈ ਹੈ ਅਜੇ ਟੀਮਾਂ ਨੂੰ ਕਾਫੀ ਲੰਬਾ ਸਫਰ ਤੈਅ ਕਰਨਾ ਹੈ.

ਪੰਜਾਬ ਲਈ ਪਿਛਲੇ ਤਿੰਨ ਮੁਕਾਬਲਿਆਂ ਵਿਚ ਜੋ ਸਭ ਤੋਂ ਚੰਗੀ ਖਬਰ ਰਹੀ ਹੈ ਉਹ ਹੈ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦਾ ਫੌਰਮ. ਮਯੰਕ ਨੇ ਰਾਜਸਥਾਨ ਦੇ ਖਿਲਾਫ ਸ਼ਾਨਦਾਰ ਸੇਂਚੁਰੀ ਲਗਾ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ. 29 ਸਾਲਾ ਦੇ ਇਸ ਖਿਡਾਰੀ ਦਾ ਮੰਨਣਾ ਹੈ ਕਿ ਉਹਨਾਂ ਦੀ ਟੀਮ ਖੇਡ ਦੇ ਜ਼ਿਆਦਾਤਰ ਹਿੱਸਿਆਂ ਵਿਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਹੁਣ ਬਸ ਪ੍ਰਦਰਸ਼ਨ ਨੂੰ ਜਿੱਤ ਵਿਚ ਬਦਲਣਾ ਬਾਕੀ ਹੈ.

Also Read: IPL 2020: ਸੁਰੇਸ਼ ਰੈਨਾ ਦੀ ਵਾਪਸੀ ਦਾ ਦਰਵਾਜ਼ਾ ਬੰਦ, ਚੇਨਈ ਸੁਪਰ ਕਿੰਗਜ਼ ਨੇ ਉਪ-ਕਪਤਾਨ ਦਾ ਨਾਮ ਆਪਣੀ ਵੈੱਬਸਾਈਟ ਤੋਂ ਹਟਾਇਆ

ਰਾਜਸਥਾਨ ਦੇ ਖਿਲਾਫ ਮੈਚ ਤੋਂ ਬਾਅਦ ਮਯੰਕ ਨੇ ਪ੍ਰੈਸ ਕਾੱਨਫ੍ਰੇਂਸ ਵਿਚ ਕਿਹਾ, “ਅਸੀਂ ਇਸ ਬਾਰੇ ਬਹੁਤ ਜ਼ਿਆਦਾ ਨਹੀਂ ਸੋਚ ਰਹੇ ਹਾਂ (ਆਰ ਆਰ ਦੇ ਖਿਲਾਫ ਹਾਰ), ਅਸੀਂ ਜਿਸ ਤਰ੍ਹਾੰ ਖੇਡ ਰਹੇ ਹਾਂ ਅਤੇ ਜਿਸ ਤਰ੍ਹਾੰ ਅਸੀਂ ਟੀਮ ਨੂੰ ਚੰਗੀ ਸ਼ੁਰੂਆਤ ਦੇ ਰਹੇ ਹਾਂ, ਉਸ ਨਾਲ ਅਸੀਂ ਬਹੁਤ ਖੁਸ਼ ਹਾਂ.  ਇਮਾਨਦਾਰੀ ਨਾਲ ਕਹਾਂ ਤੇ, ਡਰੈਸਿੰਗ ਰੂਮ ਵਿਚ ਅਜੇ ਵੀ ਬਹੁਤ ਸਕਾਰਾਤਮਕ ਮਾਹੌਲ ਹੈ.”

ਕਰਨਾਟਕ ਦੇ ਜੰਮਪਲ ਸਲਾਮੀ ਬੱਲੇਬਾਜ਼ ਨੇ ਕਿਹਾ, “ਅਜੇ 11 ਮੈਚ ਬਾਕੀ ਹਨ, ਬਹੁਤ ਸਾਰੀਆਂ ਚੀਜ਼ਾਂ ਹਨ ਜੋ ਅਸੀਂ ਸਹੀ ਕਰ ਰਹੇ ਹਾਂ, ਇਸ ਲਈ ਅਸੀਂ ਇਹਨਾਂ ਚੀਜ਼ਾਂ ‘ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਾਂ। ਹਾਂ, ਅਸੀਂ ਮੈਚ ਨੂੰ ਖਤਮ ਨਹੀਂ ਕਰ ਪਾ ਰਹੇ ਹਾਂ, ਪਰ ਅਸਲ ਵਿੱਚ ਅਸੀਂ ਨਤੀਜਿਆਂ 'ਤੇ ਧਿਆਨ ਨਹੀਂ ਦੇ ਰਹੇ.  ਕਿਉਂਕਿ ਜਿਸ ਤਰ੍ਹਾਂ ਦੀ ਕ੍ਰਿਕਟ ਅਸੀਂ ਖੇਡ ਰਹੇ ਹਾਂ, ਜਿਸ ਬ੍ਰਾਂਡ ਦਾ ਕ੍ਰਿਕਟ ਅਸੀਂ ਖੇਡ ਰਹੇ ਹਾਂ, ਅਸੀਂ ਆਪਣੀਆਂ ਜ਼ਿਆਦਾਤਰ ਯੋਜਨਾਵਾਂ ਨੂੰ ਲਾਗੂ ਕਰ ਰਹੇ ਹਾਂ, ਇਸ ਲਈ ਅਸੀਂ ਇਸ ਤੋਂ ਕਾਫ਼ੀ ਖੁਸ਼ ਹਾਂ.”

ਅਗਰਵਾਲ ਦੀ ਹੀ ਤਰ੍ਹਾੰ ਕਿੰਗਜ਼ ਇਲੈਵਨ ਪੰਜਾਬ ਦੇ ਫੀਲਡਿੰਗ ਕੋਚ ਜੋਂਟੀ ਰੋਡਜ਼ ਨੇ ਵੀ ਟੀਮ ਦੀ ਤਾਰੀਫ ਕੀਤੀ, ਰੋਡਜ਼ ਦਾ ਮੰਨਣਾ ਹੈ ਕਿ ਟੀਮ ਅਗਲੇ ਕੁਝ ਮੈਚਾਂ ਵਿਚ ਚੀਜ਼ਾਂ ਬਦਲ ਸਕਦੀ ਹੈ.