ਇੰਦੌਰ ਵਿਖੇ ਬੰਗਲੌਰ ਦੀ ਚਣੌਤੀ ਸਾਹਮਣੇ ਕਿੰਗਜ਼ ਲਈ ਬਹੁਤ ਮੁਸ਼ਕਿਲ ਖੜੀ ਹੋਈ

ਕਿੰਗਜ਼ ਇਲੈਵਨ ਪੰਜਾਬ ਨੇ ਸੋਮਵਾਰ ਨੂੰ ਆਪਣਾ ਤੀਜਾ ਘਰੇਲੂ ਨੁਕਸਾਨ ਝੱਲਿਆ ਜਦੋਂ ਉਹ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ 10 ਵਿਕਟਾਂ ਨਾਲ ਰਾਇਲ ਚੈਲੰਜਰਜ਼ ਬੰਗਲੌਰ ਹੱਥੋਂ ਹਾਰੇ।

ਕਿੰਗਜ਼ ਇਲੈਵਨ ਪੰਜਾਬ ਨੇ ਸੋਮਵਾਰ ਨੂੰ ਆਪਣਾ ਤੀਜਾ ਘਰੇਲੂ ਨੁਕਸਾਨ ਝੱਲਿਆ ਜਦੋਂ ਉਹ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ 10 ਵਿਕਟਾਂ ਨਾਲ ਰਾਇਲ ਚੈਲੰਜਰਜ਼ ਬੰਗਲੌਰ ਹੱਥੋਂ ਹਾਰੇ। ਇੰਦੌਰ ਘਰੇਲੂ ਸਥਾਨ ਵਿਖੇ ਕਿੰਗਜ਼ ਨੂੰ ਸਭ ਤੋਂ ਘੱਟ ਸਕੋਰ' ਤੇ ਸਮੇਟ ਦਿੱਤਾ ਗਿਆ ਸੀ ਕਿਉਂਕਿ ਰਾਇਲ ਚੈਲੰਜਰਜ਼ ਦੇ ਗੇਂਦਬਾਜ਼ ਫਾਰਮ ਦੀ ਸਿਖਰ 'ਤੇ ਦੇਖੇ ਗਏ।

ਪਹਿਲਾਂ ਬੱਲੇਬਾਜੀ ਕਰਦੇ ਹੋਏ, ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ਾਂ ਨੇ, ਉਮੇਸ਼ ਯਾਦਵ ਦੇ ਧੀਮੇ ਓਵਰ ਤੋਂ ਬਾਅਦ ਗੇਂਦਬਾਜ਼ਾਂ ਪ੍ਰਤੀ ਹਮਲਾਵਰ ਰੁੱਖ ਅਖਤਿਆਰ ਕੀਤਾ। ਉਨ੍ਹਾਂ ਨੇ ਆਪਣੀ ਟੀਮ ਨੂੰ ਚੰਗੀ ਸ਼ੁਰੂਆਤ ਕਰਨ ਲਈ ਚੌਕਿਆਂ ਤੇ ਛੱਕਿਆਂ ਦੀ ਝੜੀ ਲਾਈ। ਪਰ ਆਰਸੀਬੀ ਨੇ ਛੇਤੀ ਹੀ ਲੋਕੇਸ਼ ਰਾਹੁਲ ਅਤੇ ਕ੍ਰਿਸ ਗੈੱਲ ਦੇ ਵਿਕਟ ਦੇ ਨਾਲ ਖੇਡ ਨੂੰ ਕਾਬੂ ਕੀਤਾ। ਦੋਵੇਂ, ਯਾਦਵ ਦੀ ਪੇਸ ਅੱਗੇ ਟਿਕ ਨਾ ਸਕੇ।

ਕਰੁਣ ਨਾਇਰ ਅਤੇ ਮਾਰਕਸ ਸਟੋਨੀਸਜ਼ ਨੇ ਸਕੋਰਰ ਨੂੰ ਬਹੁਤਾ ਪ੍ਰੇਸ਼ਾਨ ਨਹੀਂ ਕੀਤਾ, ਕਿਉਂ ਕਿ ਪਹਿਲਾ ਸਲਿੱਪ ਤੇ ਕੈਚ ਦੇ ਗਿਆ ਅਤੇ ਦੂਜਾ ਯੂਜਵਿੰਦਰਚਾਹਲ ਦੀ ਹੌਲੀ ਰਫਤਾਰ ਦੀ ਗੇਂਦ ਤੇ ਆਊਟ ਹੋ ਗਿਆ।

ਮੱਧਮ ਵਰਗ ਮਜ਼ਬੂਤ ਕਰਨ ਲਈ ਆਰੋਨ ਫਿੰਚ ਬੱਲੇਬਾਜ਼ੀ ਕ੍ਰਮ ਨੂੰ ਡਿੱਗਣ ਤੋਂ ਰੋਕਣ ਵਿੱਚ ਕੁਝ ਦੇਰ ਤੱਕ ਸਮਰੱਥ ਰਿਹਾ। ਉਸ ਨੇ, ਮੋਈਨ ਅਲੀ  ਦੇ ਪਹਿਲੇ ਹੀ ਓਵਰ 'ਚ ਹਮਲਾ ਕਰਨ ਦੀ ਸੂਰਤ ਵਿੱਚ ਡੀਪ ਮਿਡਵਿਕਟ' ਤੇ ਆਊਟ ਹੋਣ ਤੋਂ ਪਹਿਲਾਂ ਸਾਵਧਾਨੀ ਨਾਲ 26 ਦੌੜਾਂ ਬਣਾਈਆਂ।

ਫਿੰਚ ਦੇ ਆਊਟ ਹੋਣ ਨਾ ਵਿਕਟਾਂ ਦੀ ਝੜੀ ਲਗਾ ਦਿੱਤੀ ਕਿਉਂਕਿ ਨੀਵਾਂ ਕ੍ਰਮ ਬਹੁਤੀਆਂ ਦੌੜਾਂ ਬਣਾਉਣ ਵਿੱਚ ਅਸਫਲ ਰਿਹਾ। ਅਕਸ਼ਰ ਪਟੇਲ ਨੇ ਕੁਝ ਦੇਰ ਤਕ ਟਿਕਿਆਅਤੇ ਕੁਝ ਦੌੜਾਂ ਬਣਾਈਆਂ ਪਰ ਵਿਕਟ ਡਿੱਗਦੇ ਰਹੇ। ਘਰੇਲੂ ਟੀਮ ਆਖ਼ਰਕਾਰ 15.1 ਓਵਰਾਂ 'ਚ 88 ਦੌੜਾਂ ਤੇ ਨਿਪਟ ਗਈ।

ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ ਪਾਰਥਿਵ ਪਟੇਲ ਨਾਲ ਪਾਰੀ ਦੀ ਸ਼ੁਰੂਆਤ ਕਰਨ ਦੀ ਜਿੰਮੇਵਾਰੀ ਲੈਣ ਦਾ ਫੈਸਲਾ ਕੀਤਾ ਕਿਉਂਕਿ ਟੀਮ ਨੇ ਛੋਟੇ ਟੀਚੇ ਦਾ ਪਿੱਛਾ ਕਰਨਾ ਸੀ।

ਦੋਵਾਂ ਨੇ ਸ਼ੁਰੂਆਤ ਤੋਂ ਹੀ ਗੇਂਦਬਾਜ਼ੀ ਪ੍ਰਤੀ ਹਮਲਾਵਰ ਰੁੱਖ ਅਪਣਾਇਆ, ਪਾਵਰਪਲੇਅ ਓਵਰਾਂ ਵਿਚ 66 ਦੌੜਾਂ ਬਣਾਈਆਂ।

ਆਰਸੀਬੀ ਨੇ ਆਖਿਰਕਾਰ 10 ਵਿਕਟਾਂ ਅਤੇ 11.5 ਓਵਰਾਂ ਨਾਲ, ਆਪਣੀਆਂ ਉਮੀਦਾਂ ਜਿਉਂਦੇ ਰੱਖਦੇ, ਘਰ ਵਾਪਸੀ ਕੀਤੀ।

Your Comments

ਫਿਕਸਚਰਜ਼

ਅੰਕ ਸੂਚੀ

ਵੀਡੀਓ

ਫੋਟੋਆਂ