ਘਰੇਲੂ ਟੀਮ ਨੂੰ ਬਹੁਤ ਸਾਰੇ ਡਰਾਉਣੇ ਪਲਾਂ ਦਾ ਅਹਿਸਾਸ ਕਰਵਾਉਂਦੇ ਹੋਏ ਉਨ੍ਹਾਂ ਦੇ ਦਿਲ, ਮੂੰਹ ਵਿੱਚ ਲਿਆਉਣ ਦੇ ਬਾਵਜੂਦ ਵੀ ਕਿੰਗਜ਼ ਇਲੈਵਨ ਪੰਜਾਬ ਦੀ ਚੇਨਈ ਸੁਪਰ ਕਿੰਗਜ਼ ਹੱਥੋਂ, ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ, ਪੁਣੇ ਵਿਚ 5 ਵਿਕਟਾਂ ਨਾਲ ਬੜੀ ਨੇੜੇ ਹਾਰ ਦੀ ਹੋਈ। ਕਿੰਗਜ਼ ਦੀ ਇਸ ਸੈਸ਼ਨ ਦੀ ਮੁਹਿੰਮ ਨੂੰ ਮੁਕਾਮ ਤੇ ਪਹੁੰਚਾਉਂਦੇ ਹੋਏ ਖਿਡਾਰੀਆਂ ਨੇ ਕਈ ਸ਼ਾਨਦਾਰ ਪ੍ਰਦਰਸ਼ਨ ਦਿੱਤੇ, ਪਰ ਇਹ ਸਭ, ਟੀਮ ਨੂੰ ਅੰਤ ਤੱਕ ਬਰਕਰਾਰ ਰੱਖਣ ਲਈ ਕਾਫੀ ਨਹੀਂ ਸੀ।

ਟਾਸ ਹਾਰਨ ਤੋਂ ਬਾਅਦ, ਕਿੰਗਜ਼ ਇਲੈਵਨ ਨੂੰ ਪਿੱਚ 'ਤੇ ਬੱਲੇਬਾਜ਼ੀ ਕਰਨੀ ਪਈ। ਸਲਾਮੀ ਬੱਲੇਬਾਜ਼ਾਂ, ਲੋਕੇਸ਼ ਰਾਹੁਲ ਅਤੇ ਕ੍ਰਿਸ ਗੇਲ ਨੂੰ ਟੀਮ ਨੂੰ ਚੰਗੀ ਸ਼ੁਰੂਆਤ ਦੁਆਉਣੀ ਪੈਣੀ ਸੀ ਤਾਂ ਜੋ ਟੀਮ ਇੱਕ ਵੱਡਾ ਸਕੋਰ ਬਣਾ ਸਕੇ ਪਰ ਚੇਨਈ ਨੇ ਅਜਿਹਾ ਨਹੀਂ ਹੋਣ ਦਿੱਤਾ।

ਲੁੰਗੀ ਨਿਜੀਡੀ ਅਤੇ ਦੀਪਕ ਚਾਹਰ ਦੀ ਤੇਜ਼ ਜੋੜੀ ਨੇ ਸ਼ੁਰੂਆਤੀ ਰਾਹ ਬਣਾਇਆ ਅਤੇ ਘਰੇਲੂ ਟੀਮ ਨੂੰ ਇਕ ਚੰਗੀ ਸ਼ੁਰੂਆਤ ਦਿੱਤੀ। ਪਹਿਲਾਂ ਨਿਜੀਡੀ ਨੇ ਗੇਲ ਨੂੰ ਇਕ ਛੋਟੀ ਜਿਹੀ ਗੇਂਦ ਨਾਲ ਆਊਟ ਕੀਤਾ ਅਤੇ ਫਿਰ ਚਾਹਰ ਨੇ ਇਕ ਵਧੀਆ ਆਊਟ-ਸਵਿੰਗਰ ਪੈਦਾ ਕੀਤਾ ਤਾਂ ਜੋ ਅਰੋਨ ਫਿੰਚ ਨੂੰ ਪਹਿਲੇ ਸਲਿੱਪ ਤੇ ਕੈਚ ਆਊਟ ਕੀਤਾ ਜਾ ਸਕੇ।

ਹਾਲਾਤ ਲੋਕੇਸ਼ ਰਾਹੁਲ ਲਈ ਵਿਸ਼ੇਸ਼ ਸਨ ਪਰ ਨਿਜੀਡੀ ਆਪਣੇ ਖੇਡ ਦੇ ਸਿਖਰ 'ਤੇ ਸੀ ਅਤੇ ਉਸ ਨੇ ਇਕ ਤਿੱਖੀ ਗੇਂਦ ਕੀਤੀ ਜਿਸ ਨਾਲ ਰਾਹੁਲ, ਜੋ ਕਿ ਚੰਗਾ ਸਾਥ ਨਿਭਾ ਰਿਹਾ ਸੀ, ਆਊਟ ਹੋ ਗਿਆ।

ਡੇਵਿਡ ਮਿਲਰ ਅਤੇ ਮਨੋਜ ਤਿਵਾੜੀ, ਦੋਵੇਂ ਹੀ ਟੀਮ ਵਿਚ ਸ਼ਾਮਲ ਸਨ ਅਤੇ ਟੀਮ ਤੋਂ ਬਾਹਰ ਵੀ ਸਨ ਅਤੇ ਉਨ੍ਹਾਂ ਨੇ ਖੁਦ ਨੂੰ   ਚੁਣੌਤੀਪੂਰਨ ਸਥਿਤੀ ਵਿਚ ਪਾਇਆ ਅਤੇ ਮੌਕੇ ਦੀ ਨਜਾਕਤ ਸਮਝਦੇ ਹੋਏ, ਚੌਥੇ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਉਨ੍ਹਾਂ ਨੇ ਧਿਆਨਪੂਰਵਕ ਕੋਸ਼ਿਸ਼ ਜਾਰੀ ਰੱਖੀ ਪਰ ਵੱਡੀ ਜਿੱਤ ਪ੍ਰਾਪਤ ਕਰਨ ਲਈ ਰਨ ਰੇਟ ਦੀ ਦਰ ਵਧਾਉਣ ਦੀ ਕੋਸ਼ਿਸ਼ ਵਿਚ ਕਾਹਲੀ ਕਰਦੇ ਹੋਏ, ਆਊਟ ਹੋ ਗਏ।

ਆਪਣੀ ਵਾਰੀ ਤੋ ਪਿੱਛੋਂ ਬੱਲੇਬਾਜੀ ਕਰਨ ਉੱਤਰੇ, ਕਰੁਣ ਨਾਇਰ ਨੇ ਮੱਧ ਓਵਰਾਂ ਵਿੱਚ ਕਿੰਗਜ਼ ਦੀ ਉਮੀਦ ਜਿਉਂਦੀ ਰੱਖਦੇ ਹੋਏ, ਪਾਰੀ ਦੀ ਸਾਂਝੇਦਾਰੀ ਕੀਤੀ। ਹਾਲਾਂਕਿ, ਨਿਜੀਡੀ ਦੂਜੇ ਸਪੈਲ ਦੇ ਲਈ ਆਇਆ ਅਤੇ ਕਿੰਗਜ਼ ਨੂੰ ਇੱਕ ਵਾਰੀ ਫਿਰ ਪਿੱਛੇ ਪੈਰਾਂ 'ਤੇ ਪਾਉਂਦੇ ਹੋਏ, ਕਾਫੀ ਨੁਕਸਾਨ ਕਰ ਗਿਆ।

ਨਾਇਰ ਨੇ ਹਾਲਾਂਕਿ ਇਕ ਤਰਫ ਕਾਫੀ ਮਜ਼ਬੂਤੀ ਦਿਖਾਈ ਅਤੇ ਆਖਰਕਾਰ ਆਪਣਾ ਅਰਧ ਸੈਂਕੜਾ ਪੂਰਾ ਕਰ ਗਿਆ, ਇਸ ਪ੍ਰਕਿਰਿਆ ਵਿਚ ਕਿੰਗਜ਼ ਦੀਆਂ ਦੌੜਾਂ 150 ਤੋਂ ਉੱਪਰ ਹੋ ਗਈਆਂ। ਪਰ ਉਸਦੇ ਆਊਟ ਹੋਣ ਤੋਂ ਬਾਅਦ ਕਿੰਗਜ਼ ਦੀ ਬੱਲੇ ਦੀ ਲੜਾਈ ਖ਼ਤਮ ਹੋ ਗਈ ਅਤੇ ਉਹ 20 ਓਵਰਾਂ ਵਿੱਚ 153 ਦੌੜਾਂ ਤੇ ਰੁਕੇ।

ਪਲੇਅ ਆਫ ਕਰਨ ਲਈ ਸੀਐਸਕੇ ਨੂੰ 99 ਦੌੜਾਂ ਜਾਂ ਘੱਟ ਤੇ ਰੋਕਣ ਲਈ ਕਿੰਗਜ਼ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਾਵਰਪਲੇਅ ਓਵਰ ਵਿੱਚ ਸਿਰਫ 33 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਮੋਹਿਤ ਸ਼ਰਮਾ ਅਤੇ ਅੰਕਿਤ ਰਾਜਪੂਤ ਨੇ ਨਵੀਂ ਗੇਂਦ ਦੀ ਪੂਰੀ ਵਰਤੋਂ ਕੀਤੀ ਅਤੇ ਬੱਲੇਬਾਜ਼ਾਂ ਨੂੰ ਤੇਜ਼ ਗੇਂਦ ਅਤੇ ਸਵਿੰਗ ਨਾਲ ਹੈਰਾਨ ਕੀਤਾ।

ਪਰ ਸੁਰੇਸ਼ ਰੈਨਾ ਦੀ ਪਹਿਲਾਂ ਹਰਭਜਨ ਸਿੰਘ ਅਤੇ ਫਿਰ ਦੀਪਕ ਚਾਹਰ ਨਾਲ ਖੂਬਸੂਰਤ ਸਾਂਝੇਦਾਰੀ ਨੇ, ਇਹ ਯਕੀਨੀ ਬਣਾਇਆ ਕਿ ਚੇਨਈ ਲਈ ਕੋਈ ਹੋਰ ਹੈਰਾਨੀਜਨਕ ਪ੍ਰੇਸ਼ਾਨੀ ਨਹੀਂ ਸੀ।

ਚੰਗੀ ਪਾਰੀ ਤੋਂ ਬਾਅਦ, ਚਾਹਰ ਨੇ ਗੇਂਦਬਾਜ਼ੀ ਦੀਆਂ ਧੱਜੀਆਂ ਉਡਾਉਂਦੇ ਹੋਏ ਚੇਨੱਈ ਨੂੰ ਇੱਕ ਅਜਿਹੀ ਸਥਿਤੀ ਵਿੱਚ ਪਹੁੰਚਾਇਆ ਕਿ ਉਸਨੂੰ 4 ਓਵਰਾਂ ਵਿੱਚ 40 ਦੌੜਾਂ ਦੀ ਲੋੜ ਸੀ ਅਤੇ ਉਸਦੇ ਆਊਟ ਹੋਣ ਤੋਂ ਬਾਅਦ ਹਾਲੇ ਧੋਨੀ ਨੇ ਆਉਣਾ ਸੀ।

ਰੈਨਾ ਅਤੇ ਧੋਨੀ ਨੂੰ ਬਸ ਸਮਾਪਤੀ ਹੀ ਕਰਨੀ ਪੈਣੀ ਸੀ ਅਤੇ ਉਨ੍ਹਾਂ ਨੇ 5 ਗੇਂਦਾਂ ਬਾਕੀ ਰਹਿੰਦਿਆਂ ਜਿੱਤਣ ਲਈ ਗਤੀ ਹੋਰ ਵੀ ਤੇਜ਼ ਕਰਦੇ ਹੋਏ ਜਿੱਤ ਦਰਜ਼ ਕੀਤੀ।